ਪੰਜਾਬੀ | Punjabi

The Orange Door (ਔਰੇਂਜ ਡੋਰ) ਪਰਿਵਾਰਕ ਹਿੰਸਾ ਦੇ ਨਾਲ-ਨਾਲ ਬੱਚਿਆਂ ਦੀ ਭਲਾਈ ਅਤੇ ਵਿਕਾਸ ਵਿੱਚ ਸਹਾਇਤਾ ਦੀ ਲੋੜ ਵਾਲੇ ਪਰਿਵਾਰਾਂ ਲਈ ਮੱਦਦ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।. Information about The Orange Door in Punjabi.

ਪੰਜਾਬੀ

ਪੰਜਾਬੀ ਵਿੱਚ ਜਾਣਕਾਰੀ

The Orange Door (ਔਰੇਂਜ ਡੋਰ) ਪਰਿਵਾਰਕ ਹਿੰਸਾ ਦੇ ਨਾਲ-ਨਾਲ ਬੱਚਿਆਂ ਦੀ ਭਲਾਈ ਅਤੇ ਵਿਕਾਸ ਵਿੱਚ ਸਹਾਇਤਾ ਦੀ ਲੋੜ ਵਾਲੇ ਪਰਿਵਾਰਾਂ ਲਈ ਮੱਦਦ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ।

ਕਈ ਵਾਰ ਘਰ ਜਾਂ ਰਿਸ਼ਤੇ ਵਿੱਚ ਚੀਜ਼ਾਂ ਠੀਕ ਨਹੀਂ ਹੁੰਦੀਆਂ ਹਨ ਅਤੇ ਤੁਹਾਨੂੰ ਕੁੱਝ ਮੱਦਦ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ। The Orange Door ਤੁਹਾਡੀ ਗੱਲ ਸੁਣਨ ਅਤੇ ਤੁਹਾਨੂੰ ਜਲਦੀ ਅਤੇ ਆਸਾਨੀ ਨਾਲ ਲੋੜੀਂਦੀ ਸਹਾਇਤਾ ਪ੍ਰਾਪਤ ਕਰਵਾਉਣ ਵਿੱਚ ਤੁਹਾਡੀ ਮੱਦਦ ਕਰਨ ਲਈ ਇੱਥੇ ਮੌਜ਼ੂਦ ਹੈ।

ਜੇਕਰ ਤੁਸੀਂ ਫੌਰੀ ਖ਼ਤਰੇ ਵਿੱਚ ਹੋ ਤਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।

The Orange Door ਮੱਦਦ ਕਰ ਸਕਦਾ ਹੈ ਜੇ:

  • ਤੁਹਾਨੂੰ ਪਾਲਣ-ਪੋਸ਼ਣ ਵਿੱਚ ਮੱਦਦ ਦੀ ਲੋੜ ਹੈ, ਜਾਂ ਤੁਸੀਂ ਕਿਸੇ ਬੱਚੇ ਜਾਂ ਕਿਸ਼ੋਰ ਦੀ ਭਲਾਈ ਜਾਂ ਵਿਕਾਸ ਬਾਰੇ ਚਿੰਤਤ ਹੋ।
  • ਤੁਹਾਡਾ ਕੋਈ ਨਜ਼ਦੀਕੀ ਵਿਅਕਤੀ ਤੁਹਾਨੂੰ ਡਰਾ ਰਿਹਾ ਹੈ ਜਾਂ ਅਸੁਰੱਖਿਅਤ ਮਹਿਸੂਸ ਕਰਵਾ ਰਿਹਾ ਹੈ ਜਿਵੇਂ ਕਿ ਤੁਹਾਡਾ ਜੀਵਨ-ਸਾਥੀ, ਸਾਬਕਾ ਜੀਵਨ-ਸਾਥੀ, ਪਰਿਵਾਰ ਦਾ ਜੀਅ ਜਾਂ ਦੇਖਭਾਲ ਕਰਨ ਵਾਲਾ।
  • ਤੁਸੀਂ ਕੋਈ ਬੱਚੇ ਜਾਂ ਕਿਸ਼ੋਰ ਨੌਜਵਾਨ ਹੋ ਜੋ ਮਹਿਸੂਸ ਕਰਦਾ ਹੈ ਕਿ ਉਹ ਸੁਰੱਖਿਅਤ ਨਹੀਂ ਹੈ ਜਾਂ ਉਸ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਹੈ।
  • ਤੁਸੀਂ ਦੁਰਵਿਵਹਾਰ ਜਾਂ ਕਾਬੂ ਕੀਤੇ ਜਾਣ ਵਾਲੇ ਵਤੀਰੇ ਦੀ ਵਰਤੋਂ ਕਰਨ ਦੇ ਜ਼ੋਖਮ ਵਿੱਚ ਹੋ ਜਾਂ ਤੁਹਾਨੂੰ ਘਰ ਜਾਂ ਰਿਸ਼ਤੇ ਵਿੱਚ ਇਹਨਾਂ ਵਤੀਰਿਆਂ ਲਈ ਮੱਦਦ ਦੀ ਲੋੜ ਹੈ।
  • ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਸੁਰੱਖਿਆ ਬਾਰੇ ਚਿੰਤਤ ਹੋ ਜਿਸਨੂੰ ਤੁਸੀਂ ਜਾਣਦੇ ਹੋ।
  • ਤੁਸੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕੀਤਾ ਹੈ, ਜਿਸ ਵਿੱਚ ਕਾਬੂ ਕਰਨ ਵਾਲਾ ਵਿਵਹਾਰ ਵੀ ਸ਼ਾਮਲ ਹੈ ਜਿਵੇਂ ਕਿ ਕੋਈ ਵਿਅਕਤੀ ਤੁਹਾਡੀ ਨਿਗਰਾਨੀ ਕਰਦਾ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ, ਤੁਸੀਂ ਕਿਸ ਕੋਲ ਜਾਂਦੇ ਹੋ ਜਾਂ ਤੁਸੀਂ ਪੈਸੇ ਕਿਵੇਂ ਖਰਚਦੇ ਹੋ।

The Orange Door ਇਹਨਾਂ ਦੁਆਰਾ ਮੱਦਦ ਕਰ ਸਕਦਾ ਹੈ:

  • ਤੁਹਾਡੀ ਗੱਲ ਨੂੰ ਸੁਣਨ ਵਿੱਚ ਅਤੇ ਸੁਣਨਾ ਕਿ ਤੁਹਾਡੀਆਂ ਕੀ ਚਿੰਤਾਵਾਂ ਹਨ।
  • ਤੁਹਾਨੂੰ ਲੋੜੀਂਦੀ ਮਦਦ ਅਤੇ ਸਹਾਇਤਾ ਦੀ ਪਛਾਣ ਕਰਨ ਲਈ ਤੁਹਾਡੇ ਨਾਲ ਕੰਮ ਕਰਕੇ
  • ਬੱਚਿਆਂ ਅਤੇ ਕਿਸ਼ੋਰਾਂ ਦੀ ਭਲਾਈ ਅਤੇ ਵਿਕਾਸ ਵਿੱਚ ਤੁਹਾਡੀ ਸਹਾਇਤਾ ਕਰਕੇ
  • ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਸੁਰੱਖਿਆ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰਕੇ
  • ਤੁਹਾਨੂੰ ਉਹਨਾਂ ਸੇਵਾਵਾਂ ਨਾਲ ਜੋੜਨਾ ਜੋ ਮੱਦਦ ਕਰ ਸਕਦੀਆਂ ਹਨ, ਜਿਵੇਂ ਕਿ ਸਲਾਹ, ਰਿਹਾਇਸ਼, ਪਰਿਵਾਰਕ ਹਿੰਸਾ ਸਹਾਇਤਾ, ਮਾਨਸਿਕ ਸਿਹਤ ਅਤੇ ਨਸ਼ਾ ਅਤੇ ਸ਼ਰਾਬ ਛਡਾਊ ਸੇਵਾਵਾਂ, ਪਾਲਣ-ਪੋਸ਼ਣ ਸਹਾਇਤਾ ਸਮੂਹ, ਬੱਚਿਆਂ ਲਈ ਸੇਵਾਵਾਂ, ਵਿੱਤੀ ਮੱਦਦ, ਜਾਂ ਕਾਨੂੰਨੀ ਸਹਾਇਤਾ।
  • ਬੁਨਿਆਦੀ ਜੀਵਨ ਦੇ ਖ਼ਰਚਿਆਂ ਅਤੇ ਹੋਰ ਖ਼ਰਚਿਆਂ ਲਈ ਪੈਸਿਆਂ ਤੱਕ ਪਹੁੰਚ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਾ।
  • ਜੇਕਰ ਤੁਸੀਂ ਘਰ ਜਾਂ ਕਿਸੇ ਰਿਸ਼ਤੇ ਵਿੱਚ ਦੁਰਵਿਵਹਾਰ ਜਾਂ ਕਾਬੂ ਕਰਨ ਵਾਲੇ ਵਿਵਹਾਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਬਦਲਣ ਵਿੱਚ ਮੱਦਦ ਕਰਨ ਲਈ ਤੁਹਾਡੇ ਨਾਲ ਕੰਮ ਕਰਨਾ।

ਮੈਂ The Orange Door ਤੱਕ ਕਿਵੇਂ ਪਹੁੰਚ ਕਰ ਸਕਦਾ/ਸਕਦੀ ਹਾਂ?

The Orange Door ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ (ਜਨਤਕ ਛੁੱਟੀਆਂ ਵਾਲੇ ਦਿਨ ਬੰਦ ਹੁੰਦਾ ਹੈ)।

ਆਪਣੀ ਸਥਾਨਕ ਸੇਵਾ ਲੱਭਣ ਲਈ ਸਥਾਨ ਜਾਂ ਪੋਸਟਕੋਡ ਭਰ ਕੇ ਖੋਜ ਕਰੋ

The Orange Door ਤੁਹਾਡੇ ਨਾਲ ਕੰਮ ਕਰ ਸਕਦਾ ਹੈ ਜੇਕਰ ਤੁਸੀਂ ਗੱਲਬਾਤ ਲਈ ਸਹਾਇਤਾ ਯੰਤਰਾਂ ਦੀ ਵਰਤੋਂ ਕਰਦੇ ਹੋ ਜਾਂ Auslan (ਔਸਲੈਨ /ਇਸ਼ਾਰਿਆਂ ਦੀ ਭਾਸ਼ਾ ) ਸਮੇਤ ਕਿਸੇ ਦੁਭਾਸ਼ੀਏ ਦੀ ਲੋੜ ਹੁੰਦੀ ਹੈ।

ਮੈਨੂੰ ਦੋਭਾਸ਼ੀਆ ਚਾਹੀਦਾ ਹੈ

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ ਤਾਂ ਸੇਵਾ ਨੂੰ ਦੱਸੋ। ਸੇਵਾ ਨੂੰ ਇਹ ਦੱਸੋ:

  • ਤੁਹਾਡਾ ਫ਼ੋਨ ਨੰਬਰ
  • ਤੁਹਾਡੀ ਭਾਸ਼ਾ
  • ਫ਼ੋਨ ਕਰਨਾ ਕਦੋਂ ਸੁਰੱਖਿਅਤ ਹੈ।

ਫਿਰ ਕੋਈ ਦੋਭਾਸ਼ੀਆ ਤੁਹਾਨੂੰ ਵਾਪਸ ਫ਼ੋਨ ਕਰੇਗਾ।

ਕੀ The Orange Door (ਔਰੇਂਜ ਡੋਰ) ਮੇਰੇ ਲਈ ਤਿਆਰ ਕੀਤੀ ਗਈ ਸੇਵਾ ਹੈ?

The Orange Door ਕਿਸੇ ਵੀ ਉਮਰ, ਲਿੰਗੀ-ਪਛਾਣ, ਲਿੰਗਕਤਾ, ਸੱਭਿਆਚਾਰ ਅਤੇ ਯੋਗਤਾ ਰੱਖਣ ਵਾਲੇ ਲੋਕਾਂ ਦਾ ਸੁਆਗਤ ਕਰਦਾ ਹੈ। ਸਾਰੀਆਂ ਸੱਭਿਆਚਾਰਕ ਅਤੇ ਧਾਰਮਿਕ ਤਰਜੀਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਸ ਕਰਮਚਾਰੀ ਨੂੰ ਦੱਸੋ ਕਿ ਕੀ ਤੁਸੀਂ ਮਰਦ ਜਾਂ ਔਰਤ ਕਰਮਚਾਰੀ ਨਾਲ ਕੰਮ ਕਰਨਾ ਪਸੰਦ ਕਰਦੇ ਹੋ। The Orange Door ਵਿਅਕਤੀ ਵਿਸ਼ੇਸ਼ ਅਤੇ ਪਰਿਵਾਰਾਂ ਦੀਆਂ ਵਿਭਿੰਨ ਲੋੜਾਂ ਨੂੰ ਪੂਰਾ ਕਰਨ ਲਈ ਬਹੁ-ਸੱਭਿਆਚਾਰਕ ਸੇਵਾਵਾਂ, LGBTI ਸੇਵਾਵਾਂ ਅਤੇ ਅਪੰਗਤਾ ਸੇਵਾਵਾਂ ਨਾਲ ਕੰਮ ਕਰਦਾ ਹੈ। ਸਟਾਫ਼ ਤੁਹਾਨੂੰ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਦੇਵੇਗਾ ਅਤੇ ਤੁਹਾਨੂੰ ਲੋੜੀਂਦੀਆਂ ਸੇਵਾਵਾਂ ਨਾਲ ਜੋੜੇਗਾ।

ਜੇਕਰ ਤੁਸੀਂ ਕੋਈ ਪ੍ਰਵਾਸੀ ਜਾਂ ਸ਼ਰਨਾਰਥੀ ਹੋ ਜਾਂ ਤੁਸੀਂ ਪੱਕੇ ਵਸਨੀਕ ਨਹੀਂ ਹੋ, ਤਾਂ ਵੀ ਅਸੀਂ ਤੁਹਾਡੀ ਸਹਾਇਤਾ ਕਰ ਸਕਦੇ ਹਾਂ। ਆਪਣੀ ਪ੍ਰਵਾਸ (ਮਾਈਗ੍ਰੇਸ਼ਨ) ਦੀ ਸਥਿਤੀ ਦੇ ਕਾਰਨ ਸਹਾਇਤਾ ਮੰਗਣ ਤੋਂ ਨਾ ਡਰੋ ਇਹ ਇੱਕ ਮੁਫ਼ਤ ਸੇਵਾ ਹੈ। The Orange Door ਕਰਮਚਾਰੀਆਂ ਨੂੰ ਦੱਸੋ ਕਿ ਕੀ ਤੁਸੀਂ ਟੈਲੀਫ਼ੋਨ 'ਤੇ ਜਾਂ ਵਿਅਕਤੀਗਤ ਤੌਰ 'ਤੇ ਆਪਣੀ ਸਥਿਤੀ ਬਾਰੇ ਚਰਚਾ ਕਰਨਾ ਪਸੰਦ ਕਰਦੇ ਹੋ।

ਜਦੋਂ The Orange Door ਨਹੀਂ ਖੁੱਲ੍ਹਾ ਹੁੰਦਾ ਤਾਂ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ?

ਕੰਮਕਾਜੀ ਘੰਟਿਆਂ ਤੋਂ ਬਾਹਰ ਹੇਠ ਲਿਖੀਆਂ ਸੇਵਾਵਾਂ ਨਾਲ ਸੰਪਰਕ ਕਰੋ:

  • Men’s Referral Service(ਮੈਨਜ਼ ਰੈਫ਼ਰਲ ਸਰਵਿਸ) ਨੂੰ 1300 766 491 'ਤੇ (ਸਵੇਰ 8 ਵਜੇ - ਸ਼ਾਮ 9 ਵਜੇ ਸੋਮਵਾਰ-ਸ਼ੁੱਕਰਵਾਰ ਅਤੇ ਸਵੇਰੇ 9 ਵਜੇ - ਸ਼ਾਮ 6 ਵਜੇ ਸ਼ਨੀਵਾਰ ਅਤੇ ਐਤਵਾਰ ਅਤੇ ਜਨਤਕ ਛੁੱਟੀਆਂ ਵਾਲੇ ਦਿਨ) (ਪੁਰਸ਼ਾਂ ਲਈ ਪਰਿਵਾਰਕ ਹਿੰਸਾ ਲਈ ਟੈਲੀਫ਼ੋਨ ਸਲਾਹਕਾਰੀ, ਜਾਣਕਾਰੀ ਅਤੇ ਰੈਫ਼ਰਲ ਸੇਵਾ)
  • Safe Steps (ਸੇਫ਼ ਸਟੈੱਪਸ) ਪਰਿਵਾਰਕ ਹਿੰਸਾ ਦੇ ਪੀੜਤਾਂ ਲਈ ਇੱਕ ਸਹਾਇਤਾ ਸੇਵਾ ਹੈ 1800 015 188 (24 ਘੰਟੇ, ਹਫ਼ਤੇ ਦੇ 7 ਦਿਨ)। ਤੁਸੀਂ Safe Steps ਨੂੰ ਈਮੇਲ ਵੀ ਕਰ ਸਕਦੇ ਹੋ ਜਾਂ ਉਹਨਾਂ ਦੀ ਲਾਈਵ ਵੈੱਬ ਚੈਟ ਸਹਾਇਤਾ ਸੇਵਾ ਦੀ ਵਰਤੋਂ ਕਰ ਸਕਦੇ ਹੋ
  • ਅਪਰਾਧ ਪੀੜਤਾਂ ਲਈ ਸਹਾਇਤਾ ਲਾਈਨ (ਸਾਰੇ ਅਪਰਾਧ ਪੀੜਤਾਂ ਅਤੇ ਪਰਿਵਾਰਕ ਹਿੰਸਾ ਤੋਂ ਪੀੜਤ ਬਾਲਗ ਪੁਰਸ਼ਾਂ ਲਈ) 1800 819 817 'ਤੇ ਫ਼ੋਨ ਜਾਂ 0427 767 891 'ਤੇ (ਹਰ ਰੋਜ਼ ਸਵੇਰੇ 8-11 ਵਜੇ) ਟੈਕਸਟ ਕਰੋ
  • Sexual Assault Crisis Line (ਸੈਕਸੁਅਲ ਅਸਾਲਟ ਕ੍ਰਾਈਸਿਸ ਲਾਈਨ) ਜਿਨਸੀ ਸੋਸ਼ਣ ਦੇ ਪੀੜਤਾਂ ਲਈ ਹੈ 1800 806 292 'ਤੇ (24 ਘੰਟੇ, ਹਫ਼ਤੇ ਦੇ 7 ਦਿਨ)

ਜੇਕਰ ਤੁਸੀਂ ਜਾਂ ਕੋਈ ਹੋਰ ਵਿਅਕਤੀ ਫੌਰੀ ਖ਼ਤਰੇ ਵਿੱਚ ਹੈ, ਤਾਂ ਐਮਰਜੈਂਸੀ ਸਹਾਇਤਾ ਲਈ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।

ਫੀਡਬੈਕ ਅਤੇ ਗੁਪਤਤਾ

ਤੁਸੀਂ orangedoor.vic.gov.au/feedback 'ਤੇ ਔਨਲਾਈਨ ਫੀਡਬੈਕ ਫਾਰਮ ਦੀ ਵਰਤੋਂ ਕਰਕੇ ਜਾਂ 1800 312 820 'ਤੇ ਫ਼ੋਨ ਕਰਕੇ ਅਤੇ ਆਪਣੇ ਕਰਮਚਾਰੀ, ਸੁਪਰਵਾਈਜ਼ਰ ਜਾਂ ਮੈਨੇਜਰ ਨਾਲ ਗੱਲ ਕਰਨ ਲਈ ਕਹਿ ਕੇ The Orange Door ਨਾਲ ਆਪਣੇ ਅਨੁਭਵ ਬਾਰੇ ਫੀਡਬੈਕ ਦੇ ਸਕਦੇ ਹੋ।

ਅਸੀਂ ਤੁਹਾਡੀ ਨਿੱਜਤਾ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਇਹ ਪਤਾ ਲਗਾਉਣ ਲਈ ਕਿ ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਾਂਗੇ, ਕਿਰਪਾ ਕਰਕੇ ਸਾਡੀ ਗੁਪਤਤਾ ਨੀਤੀ ਵੇਖੋ

Updated