The Orange Door

Punjabi

  

The Orange Door ਕੀ ਹੈ?

ਔਰਤਾਂ, ਬੱਚਿਆਂ ਅਤੇ ਛੋਟੀ ਉਮਰ ਦੇ ਲੋਕਾਂ ਵਾਸਤੇ ਜੋ ਕਿ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਹਨ; ਅਤੇ ਪਰਿਵਾਰ ਜਿੰਨ੍ਹਾਂ ਨੂੰ ਬੱਚਿਆਂ ਅਤੇ ਛੋਟੀ ਉਮਰ ਦੇ ਲੋਕਾਂ ਦੀ ਸੰਭਾਲ ਕਰਨ ਵਾਸਤੇ ਸਹਾਇਤਾ ਦੀ ਲੋੜ ਹੈ ਉਹਨਾਂ ਵਾਸਤੇ The Orange Door ਸੇਵਾਵਾਂ ਤੱਕ ਪਹੁੰਚ ਕਰਨ ਦਾ ਇਕ ਨਵਾਂ ਰਸਤਾ ਹੈ।The Orange Door ਦੇ ਰਾਹੀਂ ਸਹਾਇਤਾ ਤੇ ਸਹਿਯੋਗ ਤੱਕ ਪਹੁੰਚ ਕਰਨ ਵਾਸਤੇ ਤੁਹਾਨੂੰ ਰੈਫਰਲ ਦੀ ਲੋੜ ਨਹੀਂ ਹੈ।

The Orange Door ਮੇਰੇ ਲਈ ਕੀ ਕਰ ਸਕਦਾ ਹੈ?

The Orange Door ਨਾਲ ਸੰਪਰਕ ਕਰੋ ਜੇਕਰ:
 • ਤੁਹਾਡਾ ਕੋਈ ਨਜ਼ਦੀਕੀ ਜਿਵੇਂ ਕਿ ਤੁਹਾਡਾ ਸਾਥੀ, ਪਰਿਵਾਰ ਦਾ ਜੀਅ, ਘਰ ਵਿੱਚ ਰਹਿਣ ਵਾਲਾ ਜਾਂ ਸੰਭਾਲਕਰਤਾ ਤੁਹਾਨੂੰ ਤੰਗ ਕਰ ਰਿਹਾ ਹੈ, ਤੁਹਾਨੂੰ ਕਾਬੂ ਕਰ ਰਿਹਾ ਹੈ ਜਾਂ ਤੁਹਾਨੂੰ ਡਰਿਆ ਮਹਿਸੂਸ ਕਰਵਾ ਰਿਹਾ ਹੈ
 • ਪਰਿਵਾਰਕ ਝਗੜੇ, ਪੈਸਿਆਂ ਦੇ ਮਸਲਿਆਂ, ਬਿਮਾਰੀ, ਬੁਰੀ ਆਦਤ, ਦੁੱਖ ਜਾਂ ਇਕੱਲੇ ਪੈ ਜਾਣ ਕਰਕੇ ਤੁਸੀਂ ਬੱਚਿਆਂ ਦੀ ਪਰਵਰਿਸ਼ ਵਿੱਚ ਸੰਘਰਸ਼ ਕਰ ਰਹੇ ਹੋ
 • ਤੁਸੀਂ ਬੱਚੇ ਜਾਂ ਛੋਟੀ ਉਮਰ ਦੇ ਵਿਅਕਤੀ ਦੀ ਸੁਰੱਖਿਆ ਅਤੇ ਭਲਾਈ ਬਾਰੇ ਚਿੰਤਤ ਹੋ
 • ਤੁਸੀਂ ਦੋਸਤ ਜਾਂ ਪਰਿਵਾਰ ਦੇ ਜੀਅ ਦੀ ਸੁਰੱਖਿਆ ਬਾਰੇ ਚਿੰਤਤ ਹੋ
ਜੇਕਰ ਤੁਸੀਂ ਪਰਵਾਸੀ ਜਾਂ ਸ਼ਰਨਾਰਥੀ ਹੋ ਜਾਂ ਪੱਕੇ ਵਸਨੀਕ ਨਹੀਂ ਹੋ, ਅਸੀਂ ਫਿਰ ਵੀ ਮਦਦ ਕਰ ਸਕਦੇ ਹਾਂ। ਆਪਣੇ ਪਰਵਾਸ ਦੇ ਦਰਜੇ ਨੂੰ ਲੈ ਕੇ ਸਹਾਇਤਾ ਪ੍ਰਾਪਤ ਕਰਨ ਤੋਂ ਨਾ ਡਰੋ।ਇਹ ਮੁਫ਼ਤ ਸੇਵਾ ਹੈ।  The Orange Door ਦੇ ਕਰਮਚਾਰੀਆਂ ਨੂੰ ਦੱਸੋ ਕਿ ਕੀ ਤੁਸੀਂ ਟੈਲੀਫੋਨ ਉੱਤੇ ਜਾਂ ਵਿਅਕਤੀਗਤ ਤੌਰ ‘ਤੇ ਆਪਣੀ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕਰਨਾ ਪਸੰਦ ਕਰਦੇ ਹੋ। 

ਮੈਨੂੰ ਦੋਭਾਸ਼ੀਏ ਦੀ ਲੋੜ ਹੈ

ਜੇਕਰ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ ਤਾਂ ਸੇਵਾ ਨੂੰ ਦੱਸੋ।ਸੇਵਾ ਨੂੰ ਇਹ ਦੱਸੋ:
 • ਆਪਣਾ ਫੋਨ ਨੰਬਰ
 • ਆਪਣੀ ਭਾਸ਼ਾ
 • ਫੋਨ ਕਰਨਾ ਕਦੋਂ ਸੁਰੱਖਿਅਤ ਹੋਵੇਗਾ।
ਤਦ ਦੋਭਾਸ਼ੀਆ ਤੁਹਾਨੂੰ ਵਾਪਸ ਫੋਨ ਕਰੇਗਾ।

ਕੀ The Orange Door ਇਕ ਸੇਵਾ ਹੈ ਜੋ ਮੇਰੇ ਲਈ ਬਣਾਈ ਗਈ ਹੈ?

The Orange Door ਸਾਰੀਆਂ ਉਮਰਾਂ, ਲਿੰਗਾਂ, ਜਿਨਸੀ ਦਰਜਿਆਂ ਅਤੇ ਯੋਗਤਾ ਦੇ ਲੋਕਾਂ ਨੂੰ ਜੀ ਆਇਆ ਕਹਿੰਦੀ ਹੈ। ਸਾਰੇ ਸਭਿਆਚਾਰਾਂ ਅਤੇ ਧਾਰਮਿਕ ਤਰਜੀਹਾਂ ਦਾ ਆਦਰ ਕੀਤਾ ਜਾਂਦਾ ਹੈ। ਕਰਮਚਾਰੀ ਨੂੰ ਦੱਸੋ ਕਿ ਜੇਕਰ ਤੁਸੀਂ ਮਰਦ ਜਾਂ ਔਰਤ ਕਾਮੇ ਨਾਲ ਕੰਮ ਕਰਨ ਨੂੰ ਤਰਜੀਹ ਦਿੰਦੇ ਹੋ।ਵਿਅਕਤੀਆਂ ਅਤੇ ਪਰਿਵਾਰਾਂ ਦੀਆਂ ਭਿੰਨ ਭਿੰਨ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ The Orange Door ਬਹੁ-ਸਭਿਆਰੀ ਸੇਵਾਵਾਂ, ਐਲ ਜੀ ਬੀ ਟੀ ਆਈ (LGBTI) ਅਤੇ ਅਪੰਗਤਾ ਸੇਵਾਵਾਂ ਨਾਲ ਕੰਮ ਕਰਦੀ ਹੈ।ਕਰਮਚਾਰੀ ਤੁਹਾਨੂੰ ਵਿਕਲਪਾਂ ਬਾਰੇ ਜਾਣਕਾਰੀ ਦੇਣਗੇ ਅਤੇ ਜਿਸ ਸੇਵਾ ਦੀ ਤੁਹਾਨੂੰ ਲੋੜ ਹੈ ਤੁਹਾਨੂੰ ਉਸ ਸੇਵਾ ਨਾਲ ਜੋੜਨਗੇ।

The Orange Door ਕਿੱਥੇ ਹੈ?

The Orange Door open ਕਦੋਂ ਖੁੱਲ੍ਹਦਾ ਹੈ?

The Orange Door ਸੋਮਵਾਰ ਤੋਂ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਦਾ ਹੈ (ਜਨਤਕ ਛੁੱਟੀਆਂ ਨੂੰ ਬੰਦ)।

ਜਦੋਂ The Orange Door ਨਾ ਖੁੱਲ੍ਹਾ ਹੋਵੇ ਤਾਂ ਮੈਂ ਕਿੱਥੇ ਜਾਵਾਂ?

ਇਸ ਦੇ ਕੰਮ ਦੇ ਘੰਟਿਆਂ ਤੋਂ ਬਾਹਰ ਹੇਠ ਲਿਖੀਆਂ ਸੇਵਾਵਾਂ ਨਾਲ ਸੰਪਰਕ ਕਰੋ:
 • ਮੈਨਜ਼ ਰੈਫਰਲ ਸਰਵਿਸ ਨੂੰ 1300 766 491 ਉਪਰ (ਸੋਮਵਾਰ-ਸ਼ੁੱਕਰਵਾਰ ਨੂੰ 8 ਵਜੇ ਸਵੇਰ - 9 ਵਜੇ ਸ਼ਾਮ ਅਤੇ ਸ਼ਨਿੱਚਰਵਾਰ ਤੇ ਐਤਵਾਰ ਨੂੰ 9 ਵਜੇ ਸਵੇਰ - 5 ਵਜੇ ਸ਼ਾਮ ਤੱਕ) (ਆਦਮੀਆਂ ਦੀ ਪਰਿਵਾਰਕ ਹਿੰਸਾ ਦੀ ਟੈਲੀਫੋਨ ਉਪਰ ਸਲਾਹ, ਜਾਣਕਾਰੀ ਅਤੇ ਅਗਾਂਹ ਭੇਜਣ ਦੀ ਸੇਵਾ)
 • ਸੇਫ ਸਟੈਪਸ ਪਰਿਵਾਰਕ ਹਿੰਸਾ ਦੇ ਪੀੜਤਾਂ ਲਈ ਇਕ ਸਹਾਇਤਾ ਸੇਵਾ ਹੈ 1800 015 188 (24 ਘੰਟੇ, ਹਫਤੇ ਵਿੱਚ 7 ਦਿਨ)। ਤੁਸੀਂ ਸੇਫ ਸਟੈਪਸ ਨੂੰ ਈਮੇਲ ਵੀ ਕਰ ਸਕਦੇ ਹੋ ਜਾਂ ਉਹਨਾਂ ਦੀ ਲਾਈਵ ਵੈੱਬ ਚੈਟ ਸਹਾਇਤਾ ਸੇਵਾ ਦੀ ਵਰਤੋਂ ਵੀ ਕਰ ਸਕਦੇ ਹੋ। 
 • ਵਿਕਟਿਮਜ਼ ਆਫ ਕਰਾਈਮ ਸਹਾਇਤਾ ਲਾਈਨ (ਜੁਰਮ ਦੇ ਸਾਰੇ ਪੀੜਤਾਂ ਅਤੇ ਪਰਿਵਾਰਕ ਹਿੰਸਾ ਦੇ ਬਾਲਗ ਮਰਦਾਂ ਲਈ) 1800 819 817(8 ਵਜੇ ਸਵੇਰ - 11 ਵਜੇ ਰਾਤ ਤੱਕ, ਰੋਜ਼ਾਨਾ)
 • ਦ ਸੈਕੂਸਅਲ ਅਸਾਲਟ ਕਰਾਈਸਸ ਲਾਈਨ ਜਿਨਸੀ ਹਮਲੇ ਦੇ ਪੀੜਤਾਂ ਲਈ ਹੈ 1800 806 292 (24 ਘੰਟੇ, ਹਫਤੇ ਵਿੱਚ 7 ਦਿਨ) 

ਜੇਕਰ ਤੁਸੀਂ ਜਾਂ ਕੋਈ ਹੋਰ ਇਸੇ ਵੇਲੇ ਖਤਰੇ ਵਿੱਚ ਹੈ, ਸੰਕਟਕਾਲ(ਐਮਰਜੈਂਸੀ) ਸਹਾਇਤਾ ਲਈ ਟਰਿਪਲ ਜ਼ੀਰੋ (000) ਨੂੰ ਫੋਨ ਕਰੋ।